Gallery 3: Annexation of Punjab into the British Empire
ਗੈਲਰੀ 3: ਪੰਜਾਬ ਦਾ ਬਰਤਾਨਵੀ ਸਾਮਰਾਜ ਵਿੱਚ ਮਿਲਾਇਆ ਜਾਣਾ ਅਤੇ ਵਿਰੋਧ ਦੀਆਂ ਲਹਿਰਾਂ
ਇਹ ਗੈਲਰੀ ਤੁਹਾਨੂੰ ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਬਰਤਾਨਵੀਆਂ ਨੇ ਪੰਜਾਬ ਵਿੱਚ ਆਪਣੇ ਪੈਰ ਜਮਾਏ। ਕਈ ਸਾਲਾਂ ਤੱਕ ਬਰਤਾਨਵੀ ਹਕੂਮਤ ਦਾ ਦਬਦਬਾ ਸਹਿਣ ਉਪਰੰਤ ਪੰਜਾਬ ਦੇ ਲੋਕਾਂ ਨੇ ਕੂਕਾ ਲਹਿਰ ਅਤੇ ਗ਼ਦਰ ਲਹਿਰ ਦੇ ਰੂਪ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਇਨਕਲਾਬੀਆਂ ਨੇ ਬਰਤਾਨੀਆ ਵਿਰੋਧੀ ਜਜ਼ਬੇ ਨੂੰ ਇੱਕ ਵੱਡਾ ਹੁਲਾਰਾ ਦਿੱਤਾ।
Gallery 3: Annexation of Punjab into the British Empire and the movements of resistance.
The gallery engages you to reveal how the British established their foothold in Punjab after the death of Maharaja Ranjit Singh. After years of suffering British domination, the people of Punjab make their voices heard with the Kuka movement and the Ghadar movement. The revolutionaries gave great momentum to the anti British sentiment.