Making of Memorial

ਮਿਊਜ਼ੀਅਮ ਦੀ ਸਥਾਪਨਾ

ਪੰਜਾਬ ਮਹਾਨ ਨਾਇਕਾਂ ਅਤੇ ਯੋਧਿਆਂ ਦੀ ਧਰਤੀ ਹੈ, ਜੋ ਨਿਰਭੈ ਹੋ ਕੇ ਬਰਤਾਨਵੀ ਰਾਜ ਵਿਰੁੱਧ ਖੜ੍ਹੇ ਹੋਏ ਅਤੇ ਆਪਣੀ ਮਾਤ-ਭੂਮੀ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਇਕ ਅਜਿਹੀ ਧਰਤੀ ਹੈ, ਜਿਸ ਦੇ ਇਤਿਹਾਸ ਦੀ ਗੋਦ ਵਿੱਚ ਅਨੇਕਾਂ ਮੰਤਰ ਮੁਗਧ ਕਰ ਦੇਣ ਵਾਲੀਆਂ ਕਹਾਣੀਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।

 

Making of The Memorial

Punjab is a land of great heroes and martyrs who fearlessly rose in revolt against the British and sacrificed their lives to free their motherland. A land whose history holds spellbinding stories that can inspire generations to come.

ਡਾ. ਬਰਜਿੰਦਰ ਸਿੰਘ ਹਮਦਰਦ
Dr. Barjinder Singh Hamdard


ਡਾ. ਕਿਰਪਾਲ ਸਿੰਘ
Dr. Kirpal Singh


ਡਾ. ਜਸਪਾਲ ਸਿੰਘ
Dr. Jaspal Singh


ਡਾ. ਜੇ. ਐਸ. ਗਰੇਵਾਲ
Dr. J.S Grewal


ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ
Prof. Prithipal Singh Kapoor


ਡਾ. ਹਰੀਸ਼ ਸ਼ਰਮਾ
Dr. Harish Sharma


ਡਾ. ਕੇ. ਐਲ. ਟੁਟੇਜਾ
Dr. K.L Tuteja

ਕੰਸੈਪਟ ਕਮੇਟੀ ਮੈਂਬਰ

ਪੰਜਾਬ ਸਰਕਾਰ ਵੱਲੋਂ ਇਸ ਦੀ ਰੂਪ-ਰੇਖਾ ਤਿਆਰ ਕਰਨ ਹਿੱਤ ਇਕ ਕੰਸੈਪਟ ਕਮੇਟੀ ਬਣਾਈ ਗਈ ਜੋ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਇਸ ਯਾਦਗਾਰ ਲਈ ਵੇਰਵੇ ਤਿਆਰ ਕਰ ਸਕੇ। ਸਿੱਟੇ ਵਜੋਂ ਇਸ ਕਮੇਟੀ ਵੱਲੋਂ ਇਤਿਹਾਸ ਦੇ ਪੰਨਿਆਂ ਵਿੱਚੋਂ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਦਰਸਾਉਂਦਾ ਇਕ 67 ਪੰਨਿਆਂ ਦਾ ਸੰਕਲਪ ਪੱਤਰ ਤਿਆਰ ਕੀਤਾ ਗਿਆ। ਇਸ ਸੰਕਲਪ ਪੱਤਰ ਵਿੱਚ ਪ੍ਰਮੁੱਖ ਘਟਨਾਵਾਂ ਅਤੇ ਸੂਰਬੀਰ ਵਿਅਕਤੀਆਂ, ਜਿਨ੍ਹਾਂ ਨੇ ਸਾਮਰਾਜੀ ਅੱਤਿਆਚਾਰੀਆਂ ਨੂੰ ਵੰਗਾਰਿਆ, ਦਾ ਪੂਰਾ ਵੇਰਵਾ ਦਰਜ ਕੀਤਾ ਗਿਆ। ਇਸ ਪੱਤਰ ਵਿੱਚ ਪੰਜਾਬੀਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਦੀਆਂ ਹੈਰਾਨ ਕਰਨ ਵਾਲੀਆਂ ਗਾਥਾਵਾਂ ਦਾ ਵੇਰਵਾ ਦਿੱਤਾ ਗਿਆ। ਇਸ ਯਾਦਗਾਰ ਵਿੱਚ ਇਨ੍ਹਾਂ 67 ਪੰਨਿਆਂ ਦੀ ਲਿਖਤ ਨੂੰ ਆਧਾਰ ਬਣਾ ਕੇ ਦੇਖੇ ਅਤੇ ਸੁਣੇ ਜਾ ਸਕਣ ਵਾਲੇ ਵੱਖ-ਵੱਖ ਮਾਧਿਅਮਾਂ ਰਾਹੀਂ ਆਜ਼ਾਦੀ ਦੀ ਰੂਹ ਅਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਜੀਵੰਤ ਕੀਤਾ ਗਿਆ ਤਾਂ ਜੋ ਨੋਜਵਾਨਾਂ ਨੂੰ ਪ੍ਰੇਰ ਕੇ ਉਨ੍ਹਾਂ ਵਿੱਚ ਦੇਸ਼ ਭਗਤੀ ਜਾ ਜਜ਼ਬਾ ਪੈਦਾ ਕੀਤਾ ਜਾ ਸਕੇ।

 

Concept Committee Members

The Government of Punjab constituted a Concept Committee, to explore the pages of history to carve out the concept narrative for this museum. The result was a comprehensive 67-page concept paper that captured the history of the freedom struggle of Punjab. The concept paper detailed the key events and the brave men who challenged imperial oppressors. The paper sketched out overwhelming tales of sacrifice and struggle that people of Punjab had endured. In this memorial, the 67-page script was brought to life by portraying the spirit of freedom and valour with the help of different mediums of visual communications to inspire the youth and ingrain in them nationalism.

 


ਵਿਨੈ ਬੁਬਲਾਨੀ
ਆਈ. ਏ. ਐੱਸ.
Vinay Bublani
IAS

ਪੰਜਾਬ ਸਰਕਾਰ ਵੱਲੋਂ ਵਿਨੈ ਬੁਬਲਾਨੀ ਨੂੰ ਇਸ  ਪ੍ਰਾਜੈਕਟ ਨੂੰ ਨੇਪਰੇ  ਚਾੜ੍ਹਨ ਲਈ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ। ਇਸ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੋਂ ਕਾਰਜਕਾਰਨੀ ਕਮੇਟੀ ਨੂੰ ਇਹ ਆਸ ਸੀ ਕਿ ਉਹ ਇਸ ਪ੍ਰਾਜੈਕਟ ਦਾ ਪੂਰੀ ਤਰ੍ਹਾਂ ਪ੍ਰਬੰਧ ਸੰਭਾਲੇ, ਇਸ ਨੂੰ ਅਮਲ ਵਿੱਚ ਲਿਆਏ, ਫੰਡਾਂ ਅਤੇ ਹੋਰ ਸਰੋਤਾਂ ਦੀ ਯੋਗ ਵਰਤੋਂ ਦੇ ਨਾਲ-ਨਾਲ ਇਸ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਵੇ।

The Government of Punjab appointed Vinay Bublani as Chief Executive Officer for the project.  The expectation of Executive committee from CEO for this project was complete management and the execution, ensuring timely delivery and efficient use of funds and resources.

ਸ਼ਿਆਮ ਬੈਨੇਗਲ
Shyam Benegal

 ਕਮੇਟੀ ਦੀ ਇਹ ਵੀ ਇੱਛਾ ਸੀ ਕਿ ਮਸ਼ਹੂਰ ਫ਼ਿਲਮਕਾਰਾਂ ਤੋਂ ਪੰਜਾਬ ਦੇ ਇਤਿਹਾਸ ’ਤੇ “ਜੰਗ-ਏ-ਆਜ਼ਾਦੀ” ਫ਼ਿਲਮ ਬਣਾਉਣ ਲਈ ਸੇਵਾਵਾਂ ਲਈਆਂ ਜਾਣ, ਜੋ ਇਸ ਸੰਕਲਪ ਪੱਤਰ ਨੂੰ ਆਧਾਰ ਬਣਾ ਕੇ ਅਜਿਹੀ ਫ਼ਿਲਮ ਬਣਾਉਣ ਜੋ ਦੇਸ਼ ਭਗਤੀ ਨੂੰ ਦਰਸਾਉਂਦੀ ਹੋਵੇ। ਪ੍ਰਸਿੱਧ ਨਿਰਦੇਸ਼ਕ ਸ਼ਿਆਮ ਬੈਨੇਗਲ ਨੇ  ਫ਼ਿਲਮਾਂ ਬਣਾਉਣ ਦੇ ਆਪਣੇ ਵਿਲੱਖਣ ਅੰਦਾਜ਼ ਨਾਲ ਫ਼ਿਲਮ ਬਣਾਉਣ ਦੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਇਆ। ਇਹ ਫ਼ਿਲਮ ਮਿਊਜ਼ੀਅਮ ਦੇ ਫ਼ਿਲਮ ਥੀਏਟਰ ਵਿੱਚ ਵਿਖਾਈ ਜਾ ਰਹੀ ਹੈ।

The committee was keen to rope in film makers of repute for making the “Jang-e-Azadi” film on the history of Punjab, encapsulating the concept paper and delivering the essence with patriotic  fervour.
Renowned director, Shyam Benegal accepted the proposal, bringing his exemplary style of film making to the project. The film is being showcased in the Movie Theatre in the museum.

ਰਾਜ ਰਿਵਾਲ
Raj Rewal

ਫਾਊਂਡੇਸ਼ਨ ਵੱਲੋਂ ਇਕ ਅਜਿਹੇ ਆਰਕੀਟੈਕਟ ਦੀ ਪਹਿਚਾਣ ਕੀਤੀ ਗਈ ਜੋ ਕਿ ਇਸ ਯਾਦਗਾਰ ਦੀ ਕਲਪਨਾ ਕਰਦਿਆਂ ਹੋਇਆਂ ਇਸ ਦੇ ਹਾਣ ਦਾ ਸਰਬਉੱਤਮ ਅਤੇ ਸੁੰਦਰਤਾ ਭਰਪੂਰ ਇਮਾਰਤ ਦਾ ਖਾਕਾ ਤਿਆਰ ਕਰ ਸਕੇ। ਰਾਜ ਰਿਵਾਲ, ਜਿਨ੍ਹਾਂ ਨੂੰ ਆਲੀਸ਼ਾਨ ਇਮਾਰਤਾਂ ਜਿਵੇਂ ਕਿ ਹਾਲ ਆਫ ਨੇਸ਼ਨਜ਼, ਪਾਰਲੀਮੈਂਟ ਲਾਇਬਰੇਰੀ ਬਿਲਡਿੰਗ, ਏਸ਼ੀਅਨ ਗੇਮਜ਼ ਵਿਲੇਜ ਅਤੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨਾਲੋਜੀ ਆਦਿ ਤੇ ਹੋਰ ਇਮਾਰਤਾਂ ਤਿਆਰ ਕਰਨ ਦਾ ਤਜਰਬਾ ਹਾਸਲ ਸੀ, ਨੂੰ ਇਸ ਯਾਦਗਾਰ ਦੇ ਡਿਜ਼ਾਈਨ ਲਈ ਪ੍ਰਮੱਖ ਤਕਨੀਕੀ ਸਲਾਹਕਾਰ ਲਗਾਇਆ ਗਿਆ।

The Foundation parallelly identified an architect who could visualize and design a memorial with grandeur, aesthetics and function appropriate for a project of this proportion.
Raj Rewal, with the experience of designing magnificent structures like the Hall of Nations, Parliament Library building, Asian Games Village, National Institute of Immunology among others was appointed as the Master Technical Consultants to design the Memorial.